top

Login

Forgotten password?

Create Community Alerts Account

ਪੰਜਾਬੀ ਦੇ (Punjabi)

ਕਿਰਪਾ ਕਰਕੇ ਹੇਠਲੀ ਸੂਚੀ ਵਿਚੋਂ ਚੋਣ ਕਰੋ:

 • ਪੁਲਿਸ ਨਾਲ ਸੰਪਰਕ ਕਰਨਾ ਅਤੇ ਜੁਰਮ ਦੀ ਸੂਚਨਾ ਦੇਣਾ
 • ਵਿਤਕਰਾ ਕੀ ਹੈ?
 • ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਪਤਾ ਲਗਾਉਣਾ
 • ਆਪਣੇ ਲੋਕਲ ਇਲਾਕੇ ਦੀਆਂ ਸਮੱਸਿਆਵਾਂ ਦੀ ਸੂਚਨਾ ਕਿਵੇਂ ਦੇਈਏ
 • ਸਾਡੇ ਹੇਠ ਕਿਹੜੇ ਇਲਾਕੇ ਹਨ
 • ਘਰੋਂ ਬਾਹਰ ਸੁਰੱਖਿਆ ਬਾਰੇ ਮਸ਼ਵਰੇ
 • ਹਥਿਆਰ ਅਤੇ ਨਸ਼ੀਲੀ ਦਵਾਈਆਂ
 • ਸੜਕਾਂ ਦੀ ਵਰਤੋਂ

ਪੁਲਿਸ ਨਾਲ ਸੰਪਰਕ ਕਰਨਾ ਅਤੇ ਜੁਰਮ ਦੀ ਸੂਚਨਾ ਦੇਣਾ

ਪੁਲਿਸ ਤੁਹਾਡੀ ਮਦਦ ਲਈ ਮੌਜੂਦ ਹੈ। ਜੇ ਤੁਸੀਂ ਕਿਸੇ ਜੁਰਮ ਦੇ ਸ਼ਿਕਾਰ ਹੋਏ ਹੋ, ਜਾਂ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਵਿਤਕਰਾ ਹੋਇਆ ਹੈ, ਤਾਂ ਪੁਲਿਸ ਨਾਲ ਛੇਤੀ ਤੋਂ ਛੇਤੀ ਸੰਪਰਕ ਕਰੋ।

ਬਿਪਦਾ ਦੀ ਘੜੀ ਵਿਚ 999 ਕਾਲ ਕਰੋ। ਇਹ ਨੰਬਰ ਤੁਹਾਨੂੰ ਪੁਲਿਸ, ਅੱਗ ਬੁਝਾਉਣ ਵਾਲੀ ਸੇਵਾ ਅਤੇ ਐਂਬੂਲੈਂਸ ਨਾਲ ਜੋੜੇਗਾ।

ਜੇ ਆਪਾਤ ਸਥਿਤੀ ਨਹੀਂ ਹੈ ਪਰ ਤੁਸੀਂ ਪੁਲਿਸ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ 101 ਨੰਬਰ ਤੇ ਫੋਨ ਕਰੋ ਜੋ ਗੈਰ-ਐਮਰਜੈਂਸੀ ਕਾਲਾਂ ਲਈ 24 ਘੰਟੇ ਚਾਲੂ ਰਹਿੰਦਾ ਹੈ।

ਅਜਿਹੀ ਗੈਰ-ਐਮਰਜੈਂਸੀ ਸਥਿਤੀ ਵਿਚ ਜਿਸਦੇ ਲਈ ਫੌਰਨ ਪੁਲਿਸ ਕਾਰਵਾਈ ਦੀ ਲੋੜ ਨਹੀਂ ਹੈ, ਤੁਸੀਂ ਇੱਕ ਫਾਰਮ ਭਰ ਕੇ ਸਾਡੀ ਵੈਬਸਾਈਟ www.avonandsomerset.police.uk/contact ਰਾਹੀਂ ਸਾਨੂੰ ਸੂਚਨਾ ਦੇ ਸਕਦੇ ਹੋ।

ਜੇ ਤੁਸੀਂ ਸੁਣ ਨਹੀਂ ਸਕਦੇ ਜਾਂ ਤੁਹਾਨੂੰ ਬੋਲਣ ਵਿਚ ਕਠਨਾਈ ਹੈ. ਤਾਂ ਤੁਸੀਂ ਸਾਡੀ "ਟਾਈਪ-ਟਾਕ" ਵਿਵਸਥਾ ਰਾਹੀਂ ਸਾਡੀਆਂ ਸੇਵਾਵਾਂ ਤਕ ਪਹੁੰਚ ਸਕਦੇ ਹੋ।

ਵਿਤਕਰਾ

ਵਿਤਕਰਾ ਤਾਂ ਹੁੰਦਾ ਹੈ ਜਦ ਹੇਠਲੇ ਕਾਰਨਾਂ ਕਰਕੇ ਕਿਸੇ ਵਿਅਕਤੀ ਨਾਲ ਵੱਖਰਾ ਵਿਵਹਾਰ ਕੀਤਾ ਜਾਂਦਾ ਹੈ:

 • ਨਸਲ 
 • ਧਰਮ 
 • ਜਿਨਸੀ ਪਸੰਦ 
 • ਅਸਮਰਥਤਾ

ਵਿਤਕਰਾ ਸ਼ਬਦਾਂ ਰਾਹੀਂ ਦੁਰਵਿਹਾਰ, ਪਰੇਸ਼ਾਨ ਕਰਨ, ਹਮਲੇ, ਪ੍ਰਾਪਰਟੀ ਨੂੰ ਨੁਕਸਾਨ, ਧਮਕਾਉਣ ਅਤੇ ਦਿਵਾਰਾਂ ਤੇ ਅਪਮਾਨਜਨਕ ਗੱਲਾਂ ਲਿੱਖਣ ਦਾ ਰੂਪ ਲੈ ਸਕਦਾ ਹੈ।

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਵਿਤਕਰੇ ਦੇ ਸ਼ਿਕਾਰ ਰਹੇ ਹੋ ਜਾਂ ਵਰਤਮਾਨ ਵਿਚ ਸ਼ਿਕਾਰ ਹੋ, ਤਾਂ ਉੱਪਰ ਦੱਸੇ ਨੰਬਰਾਂ ਤੇ ਫੋਨ ਕਰਕੇ  ਜਾਂ ਇਸ ਪਤੇ ਤੇ ਚਿੱਠੀ ਲਿਖ ਕੇ ਪੁਲਿਸ ਨਾਲ ਸੰਪਰਕ ਕਰੋ: Action on Hate Crime, PO Box 37, Valley Road, Portishead, Bristol, BS20 8QJ ਜਾਂ ਸਾਡੀ ਵੈਬਸਾਈਟ ਤੇ ਹੇਠਲਾ ਫਾਰਮ ਭਰੋ: www.avonandsomerset.police.uk/contact

ਤੁਹਾਡੇ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਪਤਾ ਕਿਵੇਂ ਲਗਾਇਆ ਜਾਏ

ਸਾਡੇ ਸਾਰੇ ਪੁਲਿਸ ਸਟੇਸ਼ਨਾਂ ਦਾ ਪਤਾ ਅਤੇ ਕੰਮ ਕਰਨ ਦੇ ਘੰਟੇ ਤੁਹਾਨੂੰ ਇਥੇ ਮਿਲ ਸਕਦੇ ਹਨ: www.avonandsomerset.police.uk/contact ਜਾਂ ਤੁਸੀਂ 101 ਨੰਬਰ ਤੇ ਫੋਨ ਕਰ ਸਕਦੇ ਹੋ।

ਆਪਣੇ ਲੋਕਲ ਇਲਾਕੇ ਦੀਆਂ ਸਮੱਸਿਆਵਾਂ ਦੀ ਸੂਚਨਾ ਕਿਵੇਂ ਦਿੱਤੀ ਜਾਏ

ਜੇ ਤੁਹਾਨੂੰ ਆਪਣੇ ਲੋਕਲ ਇਲਾਕੇ ਦੀਆਂ ਸਮੱਸਿਆਵਾਂ ਦੀ ਚਿੰਤਾ ਹੈ ਤਾਂ ਤੁਸੀਂ ਇਹਨਾਂ ਮੁੱਦਿਆਂ ਦੇ ਬਾਰੇ ਸਾਨੂੰ ਪਾਰਟਨਰਜ਼ ਐਂਡ ਕਮਿਊਨਿਟੀਜ਼ ਟੁਗੈਦਰ (PACT) ਪ੍ਰਕਿਰਿਆ ਰਾਹੀਂ ਵੀ ਸੂਚਨਾ ਦੇ ਸਕਦੇ ਹੋ। ਇਸਦੇ ਲਈ ਤੁਸੀਂ ਆਪਣੀ ਲੋਕਲ ਟੀਮ ਨਾਲ ਔਨਲਾਈਨ ਸੰਪਰਕ ਕਰ ਸਕਦੇ ਹੋ ਅਤੇ ਆਪਣੀ ਤਰਜੀਹ ਤਿਆਰ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਲੋਕਲ PACT ਦੀ ਕਿਸੇ ਮੀਟਿੰਗ ਵਿਚ ਹਿੱਸਾ ਲੈ ਸਕਦੇ ਹੋ। ਕਿਰਪਾ ਕਰਕੇ ਯਾਦ ਰੱਖੋ ਕਿ ਇਹਨਾ ਮੀਟਿੰਗਾਂ ਦੀ ਕਾਰਵਾਈ ਅੰਗਰੇਜ਼ੀ ਵਿਚ ਹੁੰਦੀ ਹੈ। ਤੁਹਾਡੀਆਂ ਸਮੱਸਿਆਵਾਂ ਦੇ ਹਲ ਲਈ ਅਸੀਂ ਤੁਹਾਡੇ ਭਾਈਵਾਲਾਂ ਨਾਲ ਮਿਲ ਕੇ ਬਿਹਤਰੀਨ ਤਰੀਕਾ ਢੂੰਡਾਂਗੇ। ਹੋਰ ਜਾਣਕਾਰੀ ਲਈ ਦੇਖੋ: www.avonandsomerset.police.uk/your-area.

ਅਸੀਂ ਕਿਹੜੇ ਇਲਾਕੇ ਕਵਰ ਕਰਦੇ ਹਾਂ

Avon ਅਤੇ Somerset ਦੀ ਪੁਲਿਸ ਫੋਰਸ Bristol, Bath ਅਤੇ Wells ਸ਼ਹਿਰਾਂ ਦੇ ਨਾਲ ਨਾਲ Somerset ਅਤੇ South Gloucestershire ਦੇ ਦਿਹਾਤੀ ਇਲਾਕਿਆਂ ਵਿਚ ਕੰਮ ਕਰਦੀ ਹੈ।

ਘਰੋਂ ਬਾਹਰ ਸੁਰੱਖਿਆ ਲਈ ਮਸ਼ਵਰੇ

ਹਰ ਸਮੇਂ ਆਪਣਾ ਸਾਮਾਨ ਆਪਣੇ ਨਾਲ ਰੱਖੋ। ਅਜਿਹੀਆਂ ਥਾਂਵਾਂ ਤੇ ਉਸ ਨੂੰ ਮੋਢੇ ਤੇ ਰੱਖ ਕੇ ਨਾ ਚਲੋ ਜਿਥੇ ਉਸ ਨੂੰ ਅਸਾਨੀ ਨਾਲ ਵੈਸੇ ਲਿਜਾਇਆ ਜਾ ਸਕੇ। ਇਹ ਗੱਲ ਖਾਸ ਤੌਰ ਤੇ ਉਦੋਂ ਜ਼ਰੂਰੀ ਹੈ ਜਦ ਤੁਸੀਂ ਭੀੜ ਵਾਲੀ ਥਾਂ, ਜਿਵੇਂ ਬੱਸ ਵਿਚ ਜਾਂ ਭੀੜ ਵਾਲੀ ਸੜਕ, ਤੇ ਹੋਵੋ। ਆਪਣੇ ਬੈਗ ਜਾਂ ਦੂਜਾ ਸਾਮਾਨ ਬਿਨਾ ਨਿਗਰਾਨੀ ਨਾ ਛੱਡੋ।

ਜੇ ਤੁਹਾਨੂੰ ਰਾਤ ਦੇ ਸਮੇਂ ਪੈਦਲ ਚਲਣਾ ਪੈਂਦਾ ਹੈ ਤਾਂ ਚੰਗੀ ਰੌਸ਼ਨੀ ਵਾਲੀ ਅਜਿਹੀ ਥਾਂ ਤੇ ਰਹੋ ਜਿਥੇ ਬਹੁਤ ਸਾਰੇ ਲੋਕ ਹੋਣ। ਸੜਕ ਪਾਰ ਕਰਨ ਵੇਲੇ ਸਾਵਧਾਨੀ ਵਰਤੋ ਕਿਉਂਕਿ ਟ੍ਰੈਫਿਕ ਦੀ ਦਿਸ਼ਾ ਉਸ ਦਿਸ਼ਾ ਨਾਲੋਂ ਵੱਖਰੀ ਹੋ ਸਕਦੀ ਹੈ ਜਿਸਦੀ ਤੁਹਾਨੂੰ ਆਦਤ ਹੈ।

ਰਾਤ ਦੇ ਸਮੇਂ ਬੱਸ ਜਾਂ ਟ੍ਰੇਨ ਰਾਹੀਂ ਯਾਤਰਾ ਕਰਦੇ ਸਮੇਂ ਦੂਰ ਦੁਰਾਡੇ ਵਾਲੇ ਸਟੇਸ਼ਨਾਂ ਤੋਂ ਗੁਰੇਜ਼ ਕਰੋ ਅਤੇ ਘੱਟ ਰੌਸ਼ਨੀ ਵਾਲੇ ਇਲਾਕਿਆਂ ਵਿਚ ਇੰਤਜ਼ਾਰ ਨਾ ਕਰੋ।

ਜੇ ਤੁਸੀਂ ਟੈਕਸੀ ਵਿਚ ਸਫਰ ਕਰ ਰਹੇ ਹੋ ਤਾਂ ਸਿਰਫ ਅਜਿਹੀਆਂ ਟੈਕਸੀਆਂ ਦੀ ਵਰਤੋਂ ਕਰੋ ਜਿਨ੍ਹਾਂ ਕੋਲ ਬਕਾਇਦਾ ਲੋਕ ਅਥਾਰਟੀ ਦੁਆਰਾ ਜਾਰੀ ਕੀਤਾ ਹੋਇਆ ਲਾਈਸੈਂਸ ਹੋਵੇ। ਗੱਡੀ ਦੇ ਅੰਦਰ ਇੱਕ ਪਛਾਣਨ ਯੋਗ ਲਾਈਸੈਂਸ ਅਤੇ ਡਰਾਈਵਰ ਕੋਲ ਪਛਾਣ ਕਾਰ਼ਡ ਹੋਣਾ ਚਾਹੀਦਾ ਹੈ।

ਹਥਿਆਰ ਅਤੇ ਨਸ਼ੀਲੀ ਦਵਾਈਆਂ

ਯਾਦ ਰੱਖੋ, ਯੂ.ਕੇ. ਵਿਚ ਚਾਕੂ-ਛੁਰੀਆਂ ਅਤੇ ਬੰਦੂਕਾਂ ਵਰਗੇ ਹਥਿਆਰ ਨਾਲ ਲੈ ਕੇ ਚਲਣਾ ਗੈਰ-ਕਾਨੂੰਨੀ ਹੈ, ਅਤੇ ਦੂਜੇ ਯੂਰੋਪੀ ਦੇਸ਼ਾਂ ਤੋਂ ਵੱਖ, ਕਾਲੀ ਮਿਰਚਾਂ ਵਾਲਾ ਸਪ੍ਰੇ ਲੈਕੇ ਚਲਣਾ ਵੀ ਗੈਰ-ਕਾਨੂੰਨੀ ਹੈ।

ਜੇ ਤੁਹਾਡੇ ਕੋਲ ਗੈਰ-ਕਾਨੂੰਨੀ ਘੋਸ਼ਿਤ ਡ੍ਰੱਗਾਂ, ਜਿਨ੍ਹਾਂ ਵਿਚ ਭੰਗ ਵੀ ਸ਼ਾਮਲ ਹੈ, ਮਿਲਦੀਆਂ ਹਨ ਤਾਂ ਤੁਹਾਨੂੰ ਗਿਰਫਤਾਰ ਕਰ ਲਿੱਤਾ ਜਾਵੇਗਾ।

ਸੜਕਾਂ ਦੀ ਵਰਤੋਂ

ਯੂ.ਕੇ. ਵਿਚ ਗੱਡੀ ਚਲਾਉਣ ਦੇ ਕਾਨੂੰਨ ਵੱਖਰੇ ਹਨ, ਇਸ ਲਈ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।

ਅਲਕੋਹਲ ਪੀਣ ਦੇ ਬਾਅਦ ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ ਅਤੇ ਰਫਤਾਰ ਦੀਆਂ ਸੀਮਾਵਾਂ ਸੜਕ ਦੀ ਕਿਸਮ ਅਤੇ ਉਸ ਇਲਾਕੇ ਤੇ ਨਿਰਭਰ ਕਰ ਸਕਦੀਆਂ ਹਨ ਜਿਥੇ ਤੁਸੀਂ ਗੱਡੀ ਚਲਾ ਰਹੇ ਹੋ। ਆਪਣਾ ਡਰਾਈਵਰ ਲਾਈਸੈਂਸ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਪੁਲਿਸ ਅਫਸਰ ਦੇ ਮੰਗਣ ਤੇ ਉਸਨੂੰ ਦਿਖਾਉਣਾ ਜ਼ਰੂਰੀ ਹੈ। ਯੂ.ਕੇ. ਵਿਚ ਸੜਕ ਤੇ ਟ੍ਰੈਫਿਕ ਦੇ ਨਿਯਮਾਂ ਬਾਰੇ ਹੋਰ ਜਾਣਕਾਰੀ ਲਈ gov.uk ਤੇ ਜਾਉ।

ਸਾਡੀ ਵੈਬਸਾਈਟ ਤੇ ਅਨੁਵਾਦ ਆਟੋਮੈਟਿਕ ਤਰੀਕੇ ਨਾਲ ਇੱਕ ਬਾਹਰੀ ਸ੍ਰੋਤ ਰਾਹੀਂ ਹੁੰਦਾ ਹੈ, ਇਸ ਲਈ ਉਸ ਵਿਚ ਗਲਤੀਆਂ ਹੋ ਸਕਦੀਆਂ ਹਨ। ਕਿਸੇ ਵੀ ਕਾਨੂੰਨੀ ਸਿਫਾਰਸ਼ ਦੀ ਪਾਲਣਾ ਕਰਨ ਤੋਂ ਪਹਿਲਾਂ ਅਨੁਵਾਦ ਦੇ ਸਹੀ ਹੋਣ ਦੀ ਜਾਂਚ ਕਰ ਲਉ।

ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਇਸ ਬਾਰੇ ਜ਼ਿਆਦਾ ਵਿਸਤਰਤ ਸੂਚੀ ਲਈ ਕਿ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ, ਸਾਡੇ ਸਲਾਹ ਅਤੇ ਸੇਵਾਵਾਂ ਵਾਲੇ ਸਫੇ ਦੇਖੋ।

ਜਾਰੀ